ਹਨੀਪ੍ਰੀਤ ਨੇ ਜੇਲ੍ਹ ਚੋਂ ਬਾਹਰ ਨਿਕਲਦਿਆਂ ਹੀ ਕਿਹਾ, ਕਹਿੰਦੀ …

ਆਖਰ ਅੱਜ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਮਿਲੀ ਵੱਡੀ ਰਾਹਤ ਮਿਲ ਹੀ ਗਈ ਉਹ ਅੱਜ ਸ਼ਾਮੀ , ਜੇਲ੍ਹ ‘ਚੋਂ ਰਿਹਾਅ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲਬ…ਪੰਚਕੂਲਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਅੱਜ ਪੰਚਕੂਲਾ ‘ਚ ਜ਼ਮਾਨਤ ਮਿਲ ਗਈ ਅਤੇ ਹੁਣ ਅੰਬਾਲਾ ਜੇਲ੍ਹ ਤੋਂ ਬਾਹਰ ਆ ਗਈ ਹੈ। ਪੰਚਕੁਲਾ ਅਦਾਲਤ ਨੇ ਅੱਜ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ।

ਹੁਣ ਇਸ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਪੰਚਕੂਲਾ ਅਦਾਲਤ ਨੇ ਪੰਚਕੂਲਾ ਸੰਬੰਧੀ ਸੁਣਵਾਈ ਕਰਦੇ ਹੋਏ ਹਨੀਪ੍ਰੀਤ ਸਮੇਤ ਸਾਰੇ ਦੋ ਸ਼ੀ ਆਂ ਤੋਂ ਧਾਰਾਹਟਾ ਦਿੱਤੀ ਸੀ ਅਤੇ ਆਈਪੀਸੀ ਦੀ ਧਾਰਾ 216, 145, 150, 151, 152, 153 ਅਤੇ 120 ਬੀ ਦੇ ਤਹਿਤ ਦੋ ਸ਼ ਤੈਅ ਕੀਤੇ ਗਏ ਸਨ।


ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ‘ਚ ਹੋਏ ਦੰਗਿਆਂ ਦੇ ਸਿਲਸਲੇ ‘ਚ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ ‘ਤੇ ਸੁਣਵਾਈ ਚੱਲ ਰਹੀ ਹੈ। ਸੂਤਰਾਂ ਮੁਤਾਬਿਕ ਅੱਜ ਜੇਲ੍ਹ ਚੋ ਬਾਹਰ ਨਿਕਦੀਆਂ ਸਾਰ ਹਨੀਪ੍ਰੀਤ ਨੇ ਕਿਹਾ ਕੇ ਉਸਨੂੰ ਬਾਹਰ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਪਰ ਉਸਨੂੰ ਪੂਰੀ ਖੁਸ਼ੀ ਉਸ ਟਾਈਮ ਹੋਵੇਗੀ ਜਦੋਂ ਉਹਨਾਂ ਦੇ ਪਿਤਾ ਜੀ (ਰਾਮ ਰਹੀਮ ) ਬਾਹਰ ਆਉਣਗੇ ਤੇ ਉਹ ਇਕੱਠੇ ਡੇਰੇ ਜਾਣਗੇ। ਡੇਰਾ ਸੱਚਾ ਸੌਦਾ ਦਾ ਇਹ ਵਿਵਾਦ ਕਾਫੀ ਚਿਰ ਤੋਂ ਚਲ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਤੇ ਜੋ ਕੇਸ ਚੱਲ ਰਹੇ ਸਂਨ ਉਹਨਾਂ ਦੀ ਸੁਣਵਾਈ ਵੀ ਕਾਫੀ ਲੰਮੇ ਸਮੇਂ ਤੋਂ ਠੰਢੇ ਬਸਤੇ ਪਈ ਹੋਈ ਸੀ ਅਤੇ ਇਹ ਮਾਮਲਾ ਜਦੋਂ ਸੀ ਬੀ ਅਈ ਦੇ ਹੱਥ ਪਿਆ ਤਾਂ ਉਹਨਾਂ ਨੇ ਬਿਨਾਂ ਦੇਰੀ ਕੀਤੇ ਇਹ ਫੈਸਲੇ ਦਿੱਤੇ ਜਿੰਨਾ ਦੇ ਸਦਕਾ ਡੇਰਾ ਮੁਖੀ ਅੱਜ ਜੇਲ੍ਹ ਵਿੱਚ ਹੈ ਅਤੇ ਉਹ ਆਪਣੀ ਕੀਤੀ ਦੀ ਸਜਾ ਕੱਟ ਰਿਹਾ ਹੈ।


ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *