ਕਨੇਡਾ ਤੋਂ ਆਈ ਵੱਡੀ ਖ਼ਬਰ, ਇਸ ਗੁਰਦਵਾਰਾ ਸਾਹਿਬ ਵੱਲੋ ਵਿਦਿਆਰਥੀਆਂ ਦੇ ਹੱਕ ਚ ਵੱਡਾ ਐਲਾਨ, ਪੜ੍ਹੋ ਪੂਰੀ ਜਾਣਕਾਰੀ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਕੈਨੇਡਾ ਵਿੱਚ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਗਿਆ ਹੈ। ਜਿਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ। ਇਹ ਵਿਦਿਆਰਥੀ ਅਤੇ ਵਿਦਿਆਰਥਣਾਂ ਹੁਣ ਇਹ ਮਹਿਸੂਸ ਕਰਨ ਲੱਗੇ ਹਨ। ਜਿਵੇਂ ਉਹ ਆਪਣੇ ਘਰ ਵਿੱਚ ਹੀ ਰਹਿ ਰਹੇ ਹੋਣ। ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਵਿਦੇਸ਼ ਦੀ ਧਰਤੀ ਤੇ ਵਿਚਰ ਰਹੇ ਹੋਣ। ਇਸ ਗੁਰੂ ਘਰ ਦੀ ਕਮੇਟੀ ਨੇ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹੂਲਤ ਲਈ ਦਿਨ ਰਾਤ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ। ਜਿਹੜੇ ਵਿਦਿਆਰਥੀ ਆਪਣੇ ਕਾਲਜ ਵਿੱਚ ਜਾਂ ਜਿੱਥੇ ਕਿਤੇ ਉਹ ਕੰਮ ਕਰਦੇ ਹਨ ਜਾਂ ਜਿੱਥੇ ਵੀ ਉਹ ਰਹਿੰਦੇ ਹਨ।

ਉੱਥੇ ਪੈਕ ਕੀਤਾ ਹੋਇਆ ਲੰਗਰ ਲਿਜਾ ਸਕਦੇ ਹਨ। ਹੁਣ ਤਾਂ ਹੋਰ ਟਿਫ਼ਨ ਵੀ ਗੁਰੂ ਘਰ ਵੱਲੋਂ ਹੀ ਮੁਹੱਈਆ ਕਰਵਾਏ ਜਾ ਰਹੇ ਹਨ। ਵਿਦਿਆਰਥੀਆਂ ਨੂੰ ਆਪਣੇ ਨਾਲ ਟਿਫ਼ਨ ਵੀ ਨਹੀਂ ਲਿਆਉਣੇ ਪੈਂਦੇ। ਜਿਹੜੇ ਵਿਦਿਆਰਥੀ ਪੜ੍ਹਾਈ ਕਰਦੇ ਹਨ। ਉਹ ਆਪਣਾ ਖਰਚਾ ਬਣਾਉਣ ਲਈ ਕੁਝ ਨਾ ਕੁਝ ਕੰਮ ਵੀ ਕਰਦੇ ਹਨ। ਪੜ੍ਹਾਈ ਤੋਂ ਅਤੇ ਕੰਮ ਤੋਂ ਵਿਹਲੇ ਹੋਣ ਉਪਰੰਤ ਉਨ੍ਹਾਂ ਕੋਲ ਖਾਣਾ ਬਣਾਉਣ ਦਾ ਸਮਾਂ ਨਹੀਂ ਬਚਦਾ। ਕਈ ਵਾਰ ਉਹ ਬਹੁਤ ਥੱਕ ਜਾਂਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਬਿਨਾਂ ਖਾਣੇ ਤੋਂ ਹੀ ਰਹਿਣਾ ਪੈਂਦਾ ਹੈ ਜਾਂ ਫਿਰ ਆਰਡਰ ਤੇ ਖਾਣਾ ਮੰਗਵਾਉਣਾ ਪੈਂਦਾ ਹੈ।

ਪਰ ਹੁਣ ਗੁਰੂ ਘਰ ਦੀ ਕਮੇਟੀ ਨੇ ਇਹ ਸਹੂਲਤ ਮੁਹੱਈਆ ਕਰਵਾਈ ਹੈ ਕਿ ਕੋਈ ਵੀ ਵਿਦਿਆਰਥੀ ਗੁਰੂ ਘਰ ਤੋਂ ਕਿਸੇ ਸਮੇਂ ਵੀ ਟਿਫ਼ਨ ਲਿਜਾ ਸਕਦਾ ਹੈ। ਉਹ ਇੱਥੇ ਗੁਰੂ ਘਰ ਵਿੱਚ ਲੰਗਰ ਛੱਕ ਸਕਦੇ ਹਨ ਅਤੇ ਨਾਲ ਹੀ ਲਿਜਾ ਸਕਦੇ ਹਨ। ਜਿਹੜੇ ਉਨ੍ਹਾਂ ਦੇ ਸਾਥੀ ਇੱਥੇ ਨਹੀਂ ਆ ਸਕਦੇ। ਉਹ ਉਨ੍ਹਾਂ ਲਈ ਵੀ ਟਿਫਨ ਲਿਜਾ ਸਕਦੇ ਹਨ। ਲੰਗਰ ਰਾਤ ਢਾਈ ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ ਸਾਢੇ ਬਾਰਾਂ ਵਜੇ ਤੱਕ ਚੱਲਦਾ ਹੈ। ਸਿਰਫ ਦੋ ਘੰਟੇ ਲਈ ਹੀ ਲੰਗਰ ਦਾ ਕੰਮ ਰੁਕਦਾ ਹੈ। ਵਿਦਿਆਰਥੀ ਇਸ ਸਹੂਲਤ ਤੋਂ ਬਹੁਤ ਖੁਸ਼ ਹਨ।

ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਜਿਵੇਂ ਉਹ ਆਪਣੇ ਘਰ ਵਿੱਚ ਹੀ ਹੋਣ। ਜਿਵੇਂ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਲਈ ਖਾਣੇ ਦਾ ਪ੍ਰਬੰਧ ਕਰ ਰਹੀ ਹੋਵੇ। ਇਸ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਲਈ ਉਹ ਗੁਰਦੁਆਰਾ ਕਮੇਟੀ ਦੇ ਧੰਨਵਾਦੀ ਹਨ। ਜਿਹੜੇ ਵਿਦਿਆਰਥੀ ਲੰਗਰ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ। ਉੱਥੇ ਹੀ ਉਹ ਗੁਰੂ ਘਰ ਨਾਲ ਵੀ ਜੁੜ ਰਹੇ ਹਨ। ਬਾਕੀ ਭਾਈਚਾਰਿਆਂ ਵਿੱਚ ਵੀ ਸਿੱਖ ਧਰਮ ਬਾਰੇ ਵਧੀਆ ਸੰਦੇਸ਼ ਪਹੁੰਚ ਰਿਹਾ ਹੈ। ਵਿਦਿਆਰਥੀ ਚਾਹੁੰਦੇ ਹਨ ਕਿ ਹੋਰ ਗੁਰਦੁਆਰਾ ਕਮੇਟੀਆਂ ਵੀ ਅਜਿਹਾ ਉਪਰਾਲਾ ਕਰਨ।

Leave a Reply

Your email address will not be published. Required fields are marked *