ਆਸਟ੍ਰੇਲੀਆ ਪਹੁੰਚੀ ਪੰਜਾਬੀ ਕੁੜੀ ਏਅਰਪੋਰਟ ਤੋਂ ਭੇਜੀ ਵਾਪਿਸ, ਬਾਹਰਲੇ ਮੁਲਕ ਜਾਣ ਦੇ ਚਾਹਵਾਨ ਨਾ ਕਰਨ ਇਸ ਕੁੜੀ ਵਾਲੀ ਗਲਤੀ, ਪੜ੍ਹੋ ਮਾਮਲਾ

ਭਾਰਤੀ ਮੂਲ ਦੀ ਇੱਕ ਲੜਕੀ ਜਿਹੜੀ ਕਿ ਵਿਜ਼ਟਰ ਵੀਜ਼ੇ ਤੇ ਆਸਟਰੇਲੀਆ ਗਈ ਸੀ। ਉਸ ਨੂੰ ਮੈਲਬਰਨ ਦੇ ਵਿਕਟੋਰੀਆ ਸਥਿਤ ਹੈਲੋਨ ਏਅਰਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਸਵਾਲਾਂ ਦੇ ਜਵਾਬ ਸਹੀ ਨਾ ਮਿਲਣ ਕਰਕੇ ਉਸ ਦਾ ਵੇਟਰ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ। ਹਿੱਸਾ 23 ਸਾਲਾ ਲੜਕੀ ਬਾਰੇ ਪਤਾ ਲੱਗਾ ਹੈ ਕਿ ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸੰਬੰਧ ਰਖਦੀ ਹੈ। ਪਰ ਉਸ ਦਾ ਨਾਮ ਪਤਾ ਨਹੀਂ ਲੱਗ ਸਕਿਆ। ਆਸਟਰੇਲੀਆ ਪਹੁੰਚਣ ਤੇ ਉਸ ਤੋਂ ਏਅਰਪੋਰਟ ਤੇ ਹੀ ਬਾਰਡਰ ਫੋਰਸ ਅਧਿਕਾਰੀ ਵੱਲੋਂ ਸੁਆਲ ਪੁੱਛੇ ਗਏ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਵੀ ਲਈ ਗਈ।
ਉਸ ਕੋਲ ਜਿੱਥੇ ਕੁਝ ਦਵਾਈਆਂ ਅਤੇ ਖਾਣ ਪੀਣ ਦਾ ਸਾਮਾਨ ਸੀ। ਇਸ ਦੀ ਜਾਣਕਾਰੀ ਉਸ ਨੇ ਇਮੀਗਰੇਸ਼ਨ ਕਾਰਡ ਵਿੱਚ ਪਹਿਲਾਂ ਹੀ ਦੇ ਦਿੱਤੀ ਸੀ। ਜਦ ਕਿ ਇਸ ਤੋਂ ਬਿਨਾਂ ਉਸ ਕੋਲੋਂ ਉਸ ਦੇ ਵਿੱਦਿਅਕ ਸਰਟੀਫਿਕੇਟ ਅਤੇ ਆਈਲੈਟਸ ਦਾ ਸਰਟੀਫਿਕੇਟ ਵੀ ਬਰਾਮਦ ਹੋਏ। ਜਿਸ ਤੇ ਅਧਿਕਾਰੀ ਨੇ ਇਹ ਕਹਿ ਕੇ ਇਤਰਾਜ਼ ਜਤਾਇਆ ਕਿ ਜਦੋਂ ਉਹ ਵਿਜਿਟਰ ਵੀਜ਼ੇ ਤੇ ਆਈ ਹੈ ਤਾਂ ਉਸ ਨੂੰ ਇਹ ਸਰਟੀਫਿਕੇਟ ਨਾਲ ਲਿਆਉਣ ਦੀ ਕੀ ਲੋੜ ਸੀ। ਇਸ ਲੜਕੀ ਕੋਲ ਸਿਰਫ 100 ਡਾਲਰ ਸਨ।

ਜਦ ਕਿ ਉਹ ਤਿੰਨ ਮਹੀਨੇ ਰਹਿਣ ਲਈ ਆਈ ਸੀ। ਜਿਨ੍ਹਾਂ ਕੋਲ ਇਸ ਲੜਕੀ ਨੇ ਠਹਿਰਨਾ ਸੀ। ਉਹ ਉਸ ਦੇ ਅੰਕਲ ਸਨ ਉਹ ਵੀ ਏਅਰਪੋਰਟ ਤੇ ਉਸ ਨੂੰ ਲੈਣ ਆਏ ਹੋਏ ਸਨ। ਰਾਤ ਸਮੇਂ ਆਸਟਰੇਲੀਆ ਪਹੁੰਚੀ ਲੜਕੀ ਨੂੰ ਸੁਆਲ ਪੁੱਛੇ ਗਏ। ਉਹ ਕਿੱਥੇ ਕਿੱਥੇ ਘੁੰਮੇਗੀ ਕਿਸ ਕੋਲ ਰਹੇਗੀ। ਕਿੰਨਾ ਸਮਾਂ ਉੱਥੇ ਠਹਿਰੇਗੀ। ਉਸ ਦੇ ਅੰਕਲ ਦਾ ਕਹਿਣਾ ਸੀ ਕਿ ਉਹ ਇੱਕ ਮਹੀਨਾ ਰਹਿ ਕੇ ਸਿੰਗਾਪੁਰ ਘੁੰਮਣ ਜਾਵੇਗੀ। ਜਦ ਕਿ ਲੜਕੀ ਦਾ ਕਹਿਣਾ ਸੀ ਕਿ ਉਹ ਤਿੰਨ ਮਹੀਨੇ ਲਈ ਆਈ ਹੈ

ਅਧਿਕਾਰੀਆਂ ਦਾ ਤਰਕ ਹੈ ਕਿ ਉਸ ਕੋਲ ਡਾਲਰ ਵੀ ਘੱਟ ਹਨ। ਉਸ ਦੇ ਅੰਕਲ ਅਤੇ ਲੜਕੀ ਦੇ ਆਪਸ ਵਿੱਚ ਬਿਆਨ ਨਹੀਂ ਮਿਲਦੇ। ਉਹ ਵੇਟਰ ਵੀਜ਼ੇ ਤੇ ਆਈ ਹੋਣ ਤੇ ਵੀ ਸਰਟੀਫਿਕੇਟ ਕਿਉਂ ਲਿਆਈ। ਉਸ ਨੂੰ ਆਸਟਰੇਲੀਆ ਦੀਆਂ ਥਾਵਾਂ ਬਾਰੇ ਵੀ ਪਤਾ ਨਹੀਂ। ਇਸ ਲਈ ਉਸ ਨੂੰ ਵਾਪਿਸ ਭੇਜਣ ਦਾ ਫੈਸਲਾ ਕਰ ਲਿਆ ਗਿਆ ਹੈ। ਲੜਕੀ ਦਾ ਮੰਨਣਾ ਹੈ ਕਿ ਉਸ ਨੇ ਕੋਈ ਕਸੂ-ਰ ਨਹੀਂ ਕੀਤਾ। ਫਿਰ ਵੀ ਉਸ ਨੂੰ ਹੱਥਕ-ੜੀ ਲਗਾਈ ਗਈ ਹੈ। ਉਸ ਨੂੰ ਇੱਕ ਕੰਬਲ ਵਿੱਚ ਹੀ ਸੋਣਾ ਪੈ ਰਿਹਾ ਹੈ। ਹੁਣ ਉਸ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ

Leave a Reply

Your email address will not be published. Required fields are marked *